ਸਾਡੇ ਸੰਘੀ ਭਾਈਵਾਲ
- ਇਕੁਅਲ ਇੰਪਲੋਇਮੈਂਟ ਆਪਰਚੁਨਿਟੀ ਕਮਿਸ਼ਨ (EEOC)
- ਯੂ.ਐਸ. ਡਿਪਾਰਟਮੈਂਟ ਔਫ਼ ਲੇਬਰ, ਵੈਟਰਨਜ਼ ਇੰਪਲਾਇਮੈਂਟ ਐਂਡ ਟ੍ਰੇਨਿੰਗ ਸਰਵਿਸ (VETS)
- ਯੂ.ਐਸ. ਡਿਪਾਰਟਮੈਂਟ ਔਫ਼ ਲੇਬਰ, ਔਫ਼ਿਸ ਔਫ਼ ਫੈਡਰਲ ਕੰਟਰੈਕਟ ਕੰਪਲਾਇੰਸ ਪ੍ਰੋਗਰਾਮ (OFCCP)
- ਜਨਗਣਨਾ ਬਿਊਰੋ
ਇਕੁਅਲ ਇੰਪਲੋਇਮੈਂਟ ਔਪਰਚੁਨਿਟੀ ਕਮਿਸ਼ਨ (EEOC)
ਯੂਨਾਈਟਿਡ ਸਟੇਟਸ ਇਕੁਅਲ ਇੰਪਲੋਇਮੈਂਟ ਔਪਰਚੁਨਿਟੀ ਕਮਿਸ਼ਨ ਇੱਕ ਸੰਘੀ ਏਜੰਸੀ ਹੈ ਜੋ ਬਹੁਤ ਸਾਰੇ ਕਾਨੂੰਨਾਂ ਦੇ ਆਧਾਰ 'ਤੇ ਕੰਮ ਵਾਲੀ ਥਾਂ 'ਤੇ ਵਿਤਕਰੇ ਵਿਰੁੱਧ ਕਾਨੂੰਨਾਂ ਨੂੰ ਲਾਗੂ ਕਰਨ ਲਈ ਕੰਮ ਕਰਦੀ ਹੈ। EEOC ਪ੍ਰਕਿਰਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਕੋਈ ਵਿਅਕਤੀ, ਅਕਸਰ ਨੌਕਰੀ ਦਾ ਬਿਨੈਕਾਰ ਜਾਂ ਕਰਮਚਾਰੀ, "EEOC ਦੋਸ਼" ਵਜੋਂ ਜਾਣੇ ਜਾਂਦੇ ਵਿਤਕਰੇ ਦੀ ਸ਼ਿਕਾਇਤ ਦਰਜ ਕਰਦਾ ਹੈ ਅਤੇ ਕਹਿੰਦਾ ਹੈ ਕਿ ਇੱਕ ਰੁਜ਼ਗਾਰਦਾਤਾ ਨੇ ਇਹਨਾਂ ਦੇ ਆਧਾਰ 'ਤੇ ਗੈਰਕਾਨੂੰਨੀ ਤੌਰ 'ਤੇ ਵਿਤਕਰਾ ਕੀਤਾ ਹੈ:
- ਜਾਤੀ;
- ਰੰਗ;
- ਧਰਮ;
- ਲਿੰਗ (ਗਰਭ-ਅਵਸਥਾ, ਬੱਚੇ ਦੇ ਜਨਮ, ਅਤੇ ਸੰਬੰਧਿਤ ਸਥਿਤੀਆਂ, ਜਿਨਸੀ ਰੁਝਾਨ, ਅਤੇ ਲਿੰਗੀ ਪਛਾਣ ਸਮੇਤ);
- ਰਾਸ਼ਟਰੀ ਮੂਲ;
- ਉਮਰ (40 ਜਾਂ ਵੱਧ);
- ਅਸਮਰਥਤਾ; ਜਾਂ
- ਜੈਨੇਟਿਕ ਜਾਣਕਾਰੀ।
EEOC ਉਸ ਵੇਲੇ ਵੀ ਜਾਂਚ ਕਰਦਾ ਹੈ ਜਦੋਂ ਕੋਈ ਸ਼ਿਕਾਇਤ ਕਰਦਾ ਹੈ ਕਿ ਕਿਸੇ ਰੁਜ਼ਗਾਰਦਾਤਾ ਨੇ ਬਦਲਾ ਲਿਆ ਹੈ ਕਿਉਂਕਿ ਉਹਨਾਂ ਨੇ ਵਿਤਕਰੇ ਬਾਰੇ ਚਿੰਤਾਵਾਂ ਉਠਾਈਆਂ ਸਨ, ਦੋਸ਼ ਦਾਇਰ ਕੀਤਾ ਸੀ, ਜਾਂ ਰੁਜ਼ਗਾਰ ਵਿੱਚ ਵਿਤਕਰੇ ਦੀ ਜਾਂਚ ਜਾਂ ਮੁਕੱਦਮੇ ਵਿੱਚ ਹਿੱਸਾ ਲਿਆ ਸੀ।
ਵਿਤਕਰੇ ਅਤੇ ਬਦਲਾ ਲੈਣ ਬਾਰੇ ਸ਼ਿਕਾਇਤਾਂ ਨੂੰ EEOC ਕੋਲ ਕੁਝ ਸਖਤ ਸਮਾਂ ਸੀਮਾਵਾਂ ਦੇ ਅੰਦਰ ਦਾਇਰ ਕੀਤਾ ਜਾਣਾ ਲਾਜ਼ਮੀ ਹੈ। ਜਦੋਂ EEOC ਫੈਸਲਾ ਕਰਦਾ ਹੈ ਕਿ ਇਸ ਗੱਲ ਦਾ ਸਬੂਤ ਹੈ ਕਿ ਕਿਸੇ ਰਾਜ ਜਾਂ ਸਥਾਨਕ ਸਰਕਾਰੀ ਰੁਜ਼ਗਾਰਦਾਤਾ ਦੁਆਰਾ ਕਰਮਚਾਰੀ ਜਾਂ ਬਿਨੈਕਾਰ ਨਾਲ ਵਿਤਕਰਾ ਕੀਤਾ ਗਿਆ ਹੈ ਅਤੇ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ EEOC ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ, EEOC, ਦੋਸ਼ ELS ਨੂੰ ਭੇਜਦਾ ਹੈ। ELS ਫਿਰ ਰੁਜ਼ਗਾਰਦਾਤਾ ਦੇ ਖਿਲਾਫ ਮੁਕੱਦਮਾ ਕਰਨ ਦਾ ਫੈਸਲਾ ਕਰ ਸਕਦਾ ਹੈ।
ਜਦੋਂ ELS ਟਾਈਟਲ VII ਜਾਂ ਗਰਭਵਤੀ ਕਰਮੀਆਂ ਨਾਲ ਨਿਰਪੱਖ ਵਿਵਹਾਰ ਸੰਬੰਧੀ ਅਧਿਨਿਯਮ ਦੇ ਆਧਾਰ 'ਤੇ ਮੁਕੱਦਮਾ ਕਰਦਾ ਹੈ, ਤਾਂ ELS ਵਕੀਲ ਉਸ ਵਿਅਕਤੀ ਜਾਂ ਲੋਕਾਂ ਦੀ ਨੁਮਾਇੰਦਗੀ ਨਹੀਂ ਕਰਦੇ ਹਨ ਜਿਨ੍ਹਾਂ ਨੇ EEOC ਦੋਸ਼ ਦਾਇਰ ਕੀਤਾ ਹੈ। ਇਸ ਦੀ ਬਜਾਏ, ਉਹ ਵਿਅਕਤੀ ਜਾਂ ਲੋਕ ਜਿਨ੍ਹਾਂ ਨੇ EEOC ਚਾਰਜ ਦਾਇਰ ਕੀਤਾ ਹੈ, ਜੇਕਰ ਉਹ ਚਾਹੁਣ ਤਾਂ ਆਪਣੇ ਖਰਚੇ 'ਤੇ, ਆਪਣੀ ਪਸੰਦ ਦਾ ਵਕੀਲ ਲੈ ਸਕਦੇ ਹਨ। ਜੇਕਰ ELS ਦੋਸ਼ ਬਾਰੇ ਕੋਈ ਮੁਕੱਦਮਾ ਨਾ ਕਰਨ ਦਾ ਫੈਸਲਾ ਕਰਦਾ ਹੈ, ਤਾਂ ਅਸੀਂ ਦੋਸ਼ ਦਾਇਰ ਕਰਨ ਵਾਲੇ ਵਿਅਕਤੀ ਨੂੰ ਇਸ ਦੱਸਦੇ ਹੋਏ ਇੱਕ ਪੱਤਰ ਭੇਜਾਂਗੇ ਕਿ ਉਹਨਾਂ ਨੂੰ 90 ਦਿਨਾਂ ਦੇ ਅੰਦਰ ਆਪਣਾ ਖੁਦ ਦਾ ਮੁਕੱਦਮਾ ਕਰਨ ਦਾ ਅਧਿਕਾਰ ਹੈ। EEOC ਬਾਰੇ ਹੋਰ ਜਾਣਨ ਲਈ, EEOC ਦੀ ਵੈੱਬਸਾਈਟ 'ਤੇ ਜਾਓ।
ਯੂ.ਐਸ. ਡਿਪਾਰਟਮੈਂਟ ਔਫ਼ ਲੇਬਰ, ਵੈਟਰਨਜ਼ ਇੰਪਲਾਇਮੈਂਟ ਐਂਡ ਟ੍ਰੇਨਿੰਗ ਸਰਵਿਸ (VETS)
VETS, 1994 ਦੇ ਵਰਦੀਧਾਰੀ ਸੇਵਾਵਾਂ ਰੁਜ਼ਗਾਰ ਅਤੇ ਮੁੜ-ਰੁਜ਼ਗਾਰ ਸੰਬੰਧੀ ਅਧਿਕਾਰ ਅਧਿਨਿਯਮ ਜਾਂ USERRA ਦੇ ਆਧਾਰ 'ਤੇ ਫੌਜੀਆਂ ਤੋਂ ਸ਼ਿਕਾਇਤਾਂ ਪ੍ਰਾਪਤ ਕਰਦਾ ਹੈ। USERRA ਫੌਜੀ ਸੇਵਾ ਜਾਂ ਸੰਬੰਧ ਦੇ ਅਧਾਰ ਤੇ ਰੁਜ਼ਗਾਰ ਵਿੱਚ ਵਿਤਕਰਾ ਕਰਨਾ ਗੈਰਕਾਨੂੰਨੀ ਬਣਾਉਂਦਾ ਹੈ। USERRA ਦੇ ਤਹਿਤ, ਸੌਜੀਆਂ ਨੂੰ ਮਿਲਟਰੀ ਸੇਵਾ 'ਤੇ ਰਹਿਣ ਤੋਂ ਬਾਅਦ ਆਪਣੀ ਸਿਵਿਲ ਨੌਕਰੀ 'ਤੇ ਦੁਬਾਰਾ ਨਿਯੁਕਤ ਕੀਤੇ ਜਾਣ ਦਾ ਅਧਿਕਾਰ ਵੀ ਹੈ।
ਇੱਕ ਵਾਰ ਜਦੋਂ ਫੌਜੀ VETS ਕੋਲ ਸ਼ਿਕਾਇਤ ਦਰਜ ਕਰਦਾ ਹੈ, VETS ਜਾਂਚ-ਪੜਤਾਲ ਕਰੇਗਾ। ਜੇ VETS ਦਾ ਮੰਨਣਾ ਹੈ ਕਿ ਰੁਜ਼ਗਾਰਦਾਤਾ ਨੇ ਕਾਨੂੰਨ ਤੋੜਿਆ ਹੈ, ਤਾਂ ਇਹ ਸ਼ਿਕਾਇਤ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕਰੇਗਾ। ਜੇਕਰ ਇਹ ਸਫਲ ਨਹੀਂ ਹੁੰਦਾ ਹੈ, ਤਾਂ VETS ਸ਼ਿਕਾਇਤ ਨੂੰ ELS ਕੋਲ ਭੇਜਦਾ ਹੈ। ELS ਫਿਰ ਰੁਜ਼ਗਾਰਦਾਤਾ ਦੇ ਖਿਲਾਫ ਮੁਕੱਦਮਾ ਕਰਨ ਦਾ ਫੈਸਲਾ ਕਰ ਸਕਦਾ ਹੈ, ਅਤੇ ਕੁਝ ਮਾਮਲਿਆਂ ਵਿੱਚ, ELS ਫੌਜੀ ਦੀ ਨੁਮਾਇੰਦਗੀ ਕਰਨ ਦੀ ਪੇਸ਼ਕਸ਼ ਕਰ ਸਕਦਾ ਹੈ। VETS ਬਾਰੇ ਹੋਰ ਜਾਣਨ ਲਈ ਜਾਂ USERRA ਸ਼ਿਕਾਇਤ ਦਰਜ ਕਰਨ ਲਈ, VETS ਦੀ ਵੈੱਬਸਾਈਟ (ਲਿੰਕ ਅੰਗਰੇਜ਼ੀ ਵਿੱਚ ਹੈ) 'ਤੇ ਜਾਓ।
ਯੂ.ਐਸ. ਡਿਪਾਰਟਮੈਂਟ ਔਫ਼ ਲੇਬਰ, ਔਫ਼ਿਸ ਔਫ਼ ਫੈਡਰਲ ਕੰਟਰੈਕਟ ਕੰਪਲਾਇੰਸ ਪ੍ਰੋਗਰਾਮ (OFCCP)
OFCCP ਕਾਰਜਕਾਰੀ ਆਦੇਸ਼ 11246 ਨੂੰ ਲਾਗੂ ਕਰਦਾ ਹੈ, ਜੋ ਸੰਘੀ ਸਰਕਾਰ ਦੇ ਠੇਕੇਦਾਰਾਂ ਅਤੇ ਉਪ-ਠੇਕੇਦਾਰਾਂ ਲਈ ਨਸਲ, ਰੰਗ, ਧਰਮ, ਲਿੰਗ (ਗਰਭ-ਅਵਸਥਾ, ਬੱਚੇ ਦੇ ਜਨਮ, ਅਤੇ ਇਸ ਨਾਲ ਸੰਬੰਧਿਤ ਸਥਿਤੀਆਂ, ਜਿਨਸੀ ਰੁਝਾਨ, ਲਿੰਗੀ ਪਛਾਣ ਸਮੇਤ) ਜਾਂ ਰਾਸ਼ਟਰੀ ਮੂਲ ਦੇ ਕਾਰਨ ਰੁਜ਼ਗਾਰ ਵਿੱਚ ਵਿਤਕਰਾ ਕਰਨਾ ਗੈਰਕਾਨੂੰਨੀ ਬਣਾਉਂਦਾ ਹੈ। OFCCP ਮਾਮਲਿਆਂ ਨੂੰ ELS ਕੋਲ ਭੇਜ ਸਕਦਾ ਹੈ, ਅਤੇ ELS ਫਿਰ ਮੁਕੱਦਮਾ ਕਰ ਸਕਦਾ ਹੈ। OFFCP ਬਾਰੇ ਹੋਰ ਜਾਣਨ ਲਈ, OFCCP ਦੀ ਵੈੱਬਸਾਈਟ (ਲਿੰਕ ਅੰਗਰੇਜ਼ੀ ਵਿੱਚ ਹੈ) 'ਤੇ ਜਾਓ।
ਸੰਘੀ ਸਰਕਾਰੀ ਦੀਆਂ ਏਜੰਸੀਆਂ ਦੇ ਇੱਕ ਸਮੂਹ ਨਾਲ ਭਾਈਵਾਲੀ ਵਿੱਚ, ELS ਬਰਾਬਰ ਰੁਜ਼ਗਾਰ ਅਵਸਰ ਵਿਸ਼ੇਸ਼ ਸਾਰਣੀ ਫਾਈਲ ਜਾਂ EEO ਫਾਈਲ ਬਣਾਉਣ ਲਈ ਜਨਗਣਨਾ ਬਿਊਰੋ ਦੇ ਨਾਲ ਮਿਲ ਕੇ ਕੰਮ ਕਰਦਾ ਹੈ। EEO ਫਾਈਲ ਸੰਘੀ ਏਜੰਸੀਆਂ ਨੂੰ ਕਿਸੇ ਖਾਸ ਭੂਗੋਲਿਕ ਖੇਤਰ ਅਤੇ ਨੌਕਰੀ ਦੀ ਸ਼੍ਰੇਣੀ ਵਿੱਚ ਕਿਸੇ ਰੁਜ਼ਗਾਰਦਾਤਾ ਦੇ ਕਰਮਚਾਰੀਆਂ ਦੇ ਜਨਸੰਖਿਆ ਡੇਟਾ ਦੀ ਸੰਬੰਧਿਤ ਲੇਬਰ ਮਾਰਕੀਟ ਨਾਲ ਤੁਲਨਾ ਕਰਨ ਦੀ ਸਹੂਲਤ ਦਿੰਦੀ ਹੈ। EEO ਫਾਈਲ ਤੋਂ ਡਾਟਾ ELS ਅਤੇ ਹੋਰ ਸੰਘੀ ਸਰਕਾਰੀ ਏਜੰਸੀਆਂ ਨੂੰ ਇਹ ਨਿਗਰਾਨੀ ਕਰਨ ਦੀ ਸਹੂਲਤ ਦਿੰਦਾ ਹੈ ਕਿ ਕੀ ਰੁਜ਼ਗਾਰਦਾਤਾ ਕਾਨੂੰਨ ਦੀ ਪਾਲਣਾ ਕਰ ਰਹੇ ਹਨ, ਅਤੇ ਰੁਜ਼ਗਾਰ-ਸਬੰਧਤ ਨਾਗਰਿਕ ਅਧਿਕਾਰਾਂ ਦੇ ਨਿਯਮਾਂ ਅਤੇ ਕਾਨੂੰਨਾਂ ਨੂੰ ਲਾਗੂ ਕਰ ਰਹੇ ਹਨ। ਤੁਸੀਂ EEO ਫਾਈਲ ਨੂੰ ਇੱਥੇ ਦੇਖ ਸਕਦੇ ਹੋ: ਬਰਾਬਰ ਰੁਜ਼ਗਾਰ ਅਵਸਰ ਸਾਰਣੀ (ਲਿੰਕ ਅੰਗਰੇਜ਼ੀ ਵਿੱਚ ਹੈ)। ਹੋਰ ਜਾਣਨ ਲਈ, ਜਨਗਣਨਾ ਬਿਊਰੋ ਦੀ ਵੈੱਬਸਾਈਟ (ਲਿੰਕ ਅੰਗਰੇਜ਼ੀ ਵਿੱਚ ਹੈ) 'ਤੇ ਜਾਓ।