Skip to main content

ਅਸੀ ਕੀ ਕਰਦੇ ਹਾਂ

ਰੁਜ਼ਗਾਰ ਮੁਕੱਦਮਾ ਵਿਭਾਗ (ELS) ਪੂਰੇ ਸੰਯੁਕਤ ਰਾਜ ਅਮਰੀਕਾ ਵਿੱਚ ਜਾਂਚ-ਪੜਤਾਲਾਂ ਕਰ ਸਕਦਾ ਹੈ ਅਤੇ ਮੁਕੱਦਮੇ ਦਾਇਰ ਕਰ ਸਕਦਾ ਹੈ। ELS ਦੇ ਵਕੀਲ ਅਤੇ ਪੇਸ਼ੇਵਰ ਸਟਾਫ਼ ਸਿਵਲ ਮੁਕੱਦਮੇਬਾਜ਼ੀ ਦੇ ਸਾਰੇ ਪਹਿਲੂਆਂ 'ਤੇ ਕੰਮ ਕਰਦੇ ਹਨ, ਜਿਸ ਵਿੱਚ ਜਾਂਚ-ਪੜਤਾਲ, ਖੋਜ, ਮੋਸ਼ਨਸ ਦਾ ਅਭਿਆਸ, ਸਮਾਧਾਨ ਵਾਰਤਾਵਾਂ ਅਤੇ ਟ੍ਰਾਇਲ ਸ਼ਾਮਲ ਹਨ। ਅਸੀਂ ਇਹ ਵੀ ਪੱਕਾ ਕਰਦੇ ਹਾਂ ਕਿ ਰੁਜ਼ਗਾਰਦਾਤਾ ਅਦਾਲਤ ਦੇ ਉਨ੍ਹਾਂ ਆਦੇਸ਼ਾਂ ਦੀ ਪਾਲਣਾ ਕਰ ਰਹੇ ਹਨ ਜੋ ਸਾਡੇ ਮਾਮਲਿਆਂ ਵਿੱਚ ਲਏ ਗਏ ਹਨ। ਸਾਡਾ ਕੰਮ ਇਹ ਯਕੀਨੀ ਬਣਾ ਕੇ ਦੇਸ਼ ਭਰ ਦੇ ਕਾਮਿਆਂ ਦੀ ਆਰਥਿਕ ਸੁਰੱਖਿਆ ਵਿੱਚ ਯੋਗਦਾਨ ਪਾਉਂਦਾ ਹੈ ਕਿ ਰੁਜ਼ਗਾਰਦਾਤਾ ਸੰਘੀ ਕਾਨੂੰਨ ਦੀ ਪਾਲਣਾ ਕਰਦੇ ਹਨ। ਸਾਡੇ ਬਹੁਤ ਸਾਰੇ ਮੁਕੱਦਮਿਆਂ ਵਿੱਚ ਗੁੰਝਲਦਾਰ ਮੁੱਦੇ ਸ਼ਾਮਲ ਹੁੰਦੇ ਹਨ ਅਤੇ ਅਕਸਰ ਮਾਹਿਰ ਗਵਾਹਾਂ ਦੇ ਗਵਾਹੀ ਦੇਣ ਦੀ ਲੋੜ ਹੁੰਦੀ ਹੈ, ਜਿਵੇਂ ਕਿ ਉਦਯੋਗਿਕ ਮਨੋਵਿਗਿਆਨੀ, ਕਸਰਤ ਸਰੀਰਕ-ਵਿਗਿਆਨੀ, ਅਰਥਸ਼ਾਸਤਰੀ, ਅਤੇ ਅੰਕੜਾ ਵਿਗਿਆਨੀ।

Updated January 26, 2024