ਹੁਣ ਸਹਾਇਤਾ ਪ੍ਰਾਪਤ ਕਰੋ ਜਾਂ ਨਫ਼ਰਤ ਦੇ ਅਪਰਾਧ ਦੀ ਰਿਪੋਰਟ ਕਰੋ (Punjabi)

ਹੁਣ ਸਹਾਇਤਾ ਪ੍ਰਾਪਤ ਕਰੋ

ਇਹ ਸਮਝਣ ਲਈ ਹੇਠਾਂ ਦਿੱਤੀਆਂ ਹਿਦਾਇਤਾਂ ਪੜ੍ਹੋ ਕਿ ਤੁਰੰਤ ਸਹਾਇਤਾ ਕਿਵੇਂ ਪ੍ਰਾਪਤ ਕਰਨੀ ਹੈ ਅਤੇ ਕਿਸੇ ਨਫ਼ਰਤ ਦੇ ਅਪਰਾਧ ਦੀ ਰਿਪੋਰਟ ਕਿਵੇਂ ਕਰਨੀ ਹੈ ਜਿਸਨੂੰ ਤੁਸੀਂ ਦੇਖਿਆ ਜਾਂ ਅਨੁਭਵ ਕੀਤਾ ਹੈ।

ਹੁਣ ਸਹਾਇਤਾ ਪ੍ਰਾਪਤ ਕਰੋ

 

ਐਮਰਜੈਂਸੀ ਵਿੱਚ ਸਹਾਇਤਾ ਪ੍ਰਾਪਤ ਕਰਨ ਲਈ

ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਫੌਰੀ ਖ਼ਤਰਾ ਹੈ ਤਾਂ 9-1-1 ਡਾਇਲ ਕਰੋ ਜਾਂ ਆਪਣੇ ਸਥਾਨਕ ਪੁਲਿਸ ਵਿਭਾਗ ਨਾਲ ਸੰਪਰਕ ਕਰੋ।

ਐਮਰਜੈਂਸੀ ਵਿੱਚ ਸਹਾਇਤਾ ਪ੍ਰਾਪਤ ਕਰਨ ਲਈ

 

ਨਫ਼ਰਤ ਦੇ ਅਪਰਾਧ ਦੀ ਰਿਪੋਰਟ ਕਰਨ ਲਈ

ਜੇ ਤੁਸੀਂ ਸਮਝਦੇ ਹੋਂ ਕਿ ਤੁਸੀਂ ਕਿਸੇ ਨਫ਼ਰਤੀ ਅਪਰਾਧ ਦਾ ਸ਼ਿਕਾਰ ਹੋਏ ਹੋਂ ਜਾਂ ਸਮਝਦੇ ਹੋਂ ਕਿ ਤੁਸੀਂ ਕੋਈ ਨਫ਼ਰਤੀ ਅਪਰਾਧ ਦੇਖਿਆ ਹੈ:

ਕਦਮ 1: ਜਿੰਨੀ ਜਲਦੀ ਸੰਭਵ ਹੋਵੇ ਆਪਣੀ ਸਥਾਨਕ ਪੁਲਿਸ ਨੂੰ ਅਪਰਾਧ ਦੀ ਰਿਪੋਰਟ ਕਰੋ।

ਕਦਮ 2: ਇਸ ਰਿਪੋਰਟ ਤੋਂ ਤੁਰੰਤ ਬਾਦ ਫੈਡਰਲ ਬਿਊਰੋ ਆਫ ਇੰਨਵੈਸਟੀਗੇਸ਼ਨ (FBI) ਦੀ ਟਿਪ ਲਾਈਨ ਤੇ ਕਾਲ ਕਰੋ।

ਐਫ ਬੀ ਆਈ (FBI) ਟਿਪ ਲਾਈਨ ਨੂੰ 1-800-225-5324 ਤੇ ਕਾਲ ਕਰੋ

ਐਫ ਬੀ ਆਈ (FBI) ਟੈਲੀਫ਼ੋਨ ਦੁਭਾਸ਼ੀਆਂ ਨੂੰ ਕੰਮ ਤੇ ਰੱਖਦੀ ਹੈ ਤਾਂ ਜੋ ਉਹ ਤੁਹਾਡੇ ਨਾਲ ਗੱਲ ਕਰ ਸਕਣ। ਜਦੋਂ ਤੁਸੀਂ ਕਾਲ ਕਰਦੇ ਹੋਂ ਤਾਂ ਅੰਗਰੇਜੀ ਅਤੇ ਸਪੈਨਿਸ਼ ਵਿੱਚ ਇੱਕ ਮਿੰਟ ਦਾ ਰਿਕਾਰਡ ਕੀਤਾ ਸੰਦੇਸ਼ ਹੋਵੇਗਾ। ਉਦੋਂ ਤਕ ਲਾਈਨ ਤੇ ਬਣੇ ਰਹੋ ਜਦ ਤੱਕ ਤੁਸੀਂ ਕਿਸੇ ਲਾਈਵ ਆਪਰੇਟਰ ਦੀ ਅਵਾਜ਼ ਨਹੀਂ ਸੁਣਦੇ। ਉਸ ਭਾਸ਼ਾ ਦਾ ਨਾਮ ਕਹੋ ਜੋ ਤੁਸੀਂ ਬੋਲਦੇ ਹੋਂ ਅਤੇ ਆਪਰੇਟਰ ਤੁਹਾਨੂੰ ਕਿਸੇ ਯੋਗਤਾ ਪ੍ਰਾਪਤ ਦੁਭਾਸ਼ੀਏ ਨਾਲ ਜੋੜੇਗਾ ਜੋ ਤੁਹਾਨੂੰ ਅਜਿਹੇ ਨਫ਼ਰਤੀ ਅਪਰਾਧ ਦੀ ਰਿਪੋਰਟ ਕਰਨ ਵਿੱਚ ਮਦਦ ਕਰੇਗਾ ਜਿਸ ਬਾਰੇ ਤੁਸੀਂ ਜਾਣਦੇ ਹੋ ਜਾਂ ਤੁਸੀਂ ਅਨੁਭਵ ਕੀਤਾ ਹੈ।

ਨਫ਼ਰਤੀ ਅਪਰਾਧ ਕੀ ਹੈ?

ਅਪਰਾਧ + ਪੱਖਪਾਤ ਦੇ ਅਧਾਰ ਤੇ ਅਪਰਾਧ ਕਰਨ ਦੀ ਪ੍ਰੇਰਣਾ = ਨਫ਼ਰਤੀ ਅਪਰਾਧ

 

ਨਫ਼ਰਤ: “ਨਫ਼ਰਤ” ਸ਼ਬਦ ਗੁੰਮਰਾਹਕੁੰਨ ਹੋ ਸਕਦਾ ਹੈ। ਜਦੋਂ ਇਸ ਨੂੰ ਕਿਸੇ ਨਫ਼ਰਤ ਅਪਰਾਧ ਕਨੂੰਨ ਵਿੱਚ ਵਰਤਿਆ ਜਾਂਦਾ ਹੈ ਤਾਂ "ਨਫ਼ਰਤ" ਸ਼ਬਦ ਦਾ ਮਤਲਬ ਕ੍ਰੋਧ, ਗੁੱਸਾ ਜਾ ਆਮ ਨਾਪਸੰਦ ਨਹੀਂ ਹੈ। ਇਸ ਸੰਦਰਭ ਵਿੱਚ "ਨਫ਼ਰਤ" ਦਾ ਮਤਲਬ ਉਹਨਾਂ ਲੋਕਾਂ ਜਾਂ ਖਾਸ ਵਿਸ਼ੇਸ਼ਤਾਵਾਂ ਵਾਲੇ ਸਮੂਹਾਂ ਦੇ ਖਿਲਾਫ਼ ਪੱਖਪਾਤ ਕਰਨਾ ਹੈ ਜੋ ਕਨੂੰਨ ਦੁਆਰਾ ਪਰਿਭਾਸ਼ਿਤ ਕੀਤੇ ਜਾਂਦੇ ਹਨ।

ਅਪਰਾਧ: ਨਫ਼ਰਤੀ ਅਪਰਾਧ ਵਿੱਚ “ਅਪਰਾਧ” ਅਕਸਰ ਇੱਕ ਹਿੰਸਕ ਅਪਰਾਧ ਹੁੰਦਾ ਹੈ ਜਿਵੇਂ ਕਿ ਹਮਲਾ, ਕਤਲ, ਅੱਗ ਲਾਉਣਾ, ਭੰਨ ਤੋੜ, ਜਾਂ ਅਜਿਹੇ ਅਪਰਾਧ ਕਰਨ ਦੀਆਂ ਧਮਕੀਆਂ। ਇਸ ਵਿੱਚ ਸਾਜ਼ਿਸ਼ ਕਰਨਾ ਜਾਂ ਕਿਸੇ ਹੋਰ ਵਿਅਕਤੀ ਨੂੰ ਅਜਿਹੇ ਅਪਰਾਧ ਕਰਨ ਲਈ ਕਹਿਣਾ ਵੀ ਸ਼ਾਮਲ ਹੋ ਸਕਦਾ ਹੈ, ਚਾਹੇ ਇਹ ਅਪਰਾਧ ਕਦੇ ਵੀ ਕੀਤਾ ਨਾ ਗਿਆ ਹੋਵੇ।

ਪੱਖਪਾਤ ਜਾਂ ਨਫ਼ਰਤ ਦੀ ਘਟਨਾ: ਪੱਖਪਾਤ ਦੀਆਂ ਕਾਰਵਾਈਆਂ ਜੋ ਅਪਰਾਧ ਨਹੀਂ ਹਨ ਅਤੇ ਇਸ ਵਿੱਚ ਹਿੰਸਾ, ਧਮਕੀਆਂ ਜਾਂ ਜਾਇਦਾਦ ਨੂੰ ਨੁਕਸਾਨ ਸ਼ਾਮਿਲ ਨਹੀਂ ਹੈ।

ਸੰਘੀ ਨਫ਼ਰਤੀ ਅਪਰਾਧ ਕਨੂੰਨ ਇਸ ਆਧਾਰ ਤੇ ਕੀਤੇ ਗਏ ਅਪਰਾਧਾਂ ਨੂੰ ਸ਼ਾਮਲ ਕਰਦੇ ਹਨ:

ਸੰਘੀ ਨਫ਼ਰਤੀ ਅਪਰਾਧ ਕਨੂੰਨ ਇਸ ਆਧਾਰ ਤੇ ਕੀਤੇ ਗਏ ਅਪਰਾਧਾਂ ਨੂੰ ਸ਼ਾਮਲ ਕਰਦੇ ਹਨ

 

ਰਾਜਾਂ ਦੇ ਨਫ਼ਰਤੀ ਅਪਰਾਧ ਕਨੂੰਨ ਵੱਖੋ-ਵੱਖਰੇ ਹੁੰਦੇ ਹਨ। ਜਿਆਦਾਤਰ ਵਿੱਚ ਨਸਲ, ਰੰਗ ਅਤੇ ਧਰਮ ਦੇ ਆਧਾਰ ਤੇ ਕੀਤੇ ਗਏ ਅਪਰਾਧ ਸ਼ਾਮਲ ਹਨ। ਕਈਆਂ ਵਿੱਚ ਹੋਰ ਸ਼੍ਰੇਣੀਆਂ ਵੀ ਸ਼ਾਮਲ ਹਨ।

ਪਹਿਲੀ ਸੋਧ ਅਤੇ ਸੁਤੰਤਰ ਭਾਸ਼ਣ:

ਅਮਰੀਕੀ ਸੰਵਿਧਾਨ ਦੀ ਪਹਿਲੀ ਸੋਧ ਦੇ ਤਹਿਤ ਲੋਕਾਂ ਤੇ ਸਿਰਫ਼ ਉਨ੍ਹਾਂ ਦੇ ਵਿਚਾਰਾਂ ਲਈ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਭਾਵੇਂ ਉਹ ਵਿਚਾਰ ਅਪਮਾਨਜਨਕ ਹੋਣ। ਹਲਾਂਕਿ ਪਹਿਲੀ ਸੋਧ ਉਹਨਾਂ ਲੋਕਾਂ ਦੀ ਸੁਰੱਖਿਆ ਨਹੀਂ ਕਰਦੀ ਜੋ ਕਿਸੇ ਸੁਰੱਖਿਅਤ ਵਿਚਾਰ ਦੇ ਕਾਰਨ ਅਪਰਾਧ ਕਰਦੇ ਹਨ।

ਪੰਜਾਬੀ ਵਿੱਚ ਵਧੇਰੇ ਜਾਣਕਾਰੀ ਲਈ ਹੇਠਾਂ ਦੇਖੋ:

ਪ੍ਰੋਗਰਾਮ ਅਤੇ ਸੇਵਾਵਾਂ

ਅਮਰੀਕੀ ਸਿੱਖਾਂ ਨਾਲ ਭਾਈਵਾਲੀ ਬਣਾਉਣਾ ਅਤੇ

ਅਮਰੀਕੀ ਮੁਸਲਿਮਾਂ ਨਾਲ ਭਾਈਵਾਲੀ ਬਣਾਉਣਾ ਅਤੇ ਉਹਨਾਂ ਨੂੰ ਸ਼ਾਮਲ ਕਰਨਾ

LGBTQ ਭਾਈਚਾਰਿਆਂ ਨਾਲ ਕੰਮ ਕਰਨਾ ਵਧੇਰੇ ਸੁਰੱਖਿਅਤ, ਜ਼ਿਆਦਾ ਸ਼ਾਂਤੀਪੂਰਨ ਭਾਈਚਾਰੇ ਬਣਾਉਣ ਲਈ

ਸਥਾਨਕ ਭਾਈਚਾਰਿਆਂ ਨੂੰ ਸਸ਼ਕਤ ਬਣਾਉਣਾ

ਧਰਮ ਸਥਾਨਾਂ ਦੀ ਰੱਖਿਆ ਕਰਨੀ

ਮੁਸਲਿਮ, ਅਰਬੀ, ਸਿੱਖ, ਦੱਖਣੀ ਏਸ਼ੀਆਈ, ਅਤੇ ਹਿੰਦੂ ਭਾਈਚਾਰਿਆਂ ਨਾਲ ਕੰਮ ਕਰਦਾ ਹੈ

ਕਨੂੰਨ ਅਮਲੀਕਰਨ ਅਤੇ ਭਾਈਚਾਰਿਆਂ ਨਾਲ ਕੰਮ ਕਰਨਾ

ਅਯੋਗਤਾ ‘ਤੇ ਆਧਾਰਿਤ ਵਿਵਾਦਾਂ ਦਾ ਹੱਲ ਕਰਨਾ

Updated November 29, 2021

Was this page helpful?

Was this page helpful?
Yes No